,

ਗ਼ਜ਼ਲ - ਸੁਖਵਿੰਦਰ ਅੰਮ੍ਰਿਤ



















ਮੈਂ ਇਸ਼ਕ ਕਮਾਇਆ ਹੈ ਅਦਬੀ ਵੀ ਰੂਹਾਨੀ ਵੀ ।
ਕਦੇ ਆਖ ਸੁਖ਼ਨ ਮੈਨੂੰ ਕਦੇ ਆਖ ਦੀਵਾਨੀ ਵੀ ।

ਮੈਂ ਜ਼ੁਲਮ ਹਰਾਉਣਾ ਸੀ, ਨ੍ਹੇਰਾ ਰੁਸ਼ਨਾਉਣਾ ਸੀ,
ਮੇਰੇ ਹੱਥਾਂ ਨੇ ਚੁੱਕੀ ਤਲਵਾਰ ਵੀ, ਕਾਨੀ ਵੀ ।

ਕਦੇ ਖ਼ੁਸ਼ਬੂ ਸੰਦਲ ਦੀ ਕਦੇ ਅੱਗ ਹਾਂ ਜੰਗਲ ਦੀ,
ਮੌਜੂਦ ਮੇਰੇ ਅੰਦਰ ਚੰਡੀ ਵੀ ਭਵਾਨੀ ਵੀ ।

ਸੂਰਜ ਦੀ ਧੁੱਪ ਵਰਗਾ ਰੁੱਖਾਂ ਦੀ ਛਾਂ ਵਰਗਾ,
ਯਾ ਰੱਬ, ਮੈਂ ਲਿਖ ਦੇਵਾਂ ਕੋਈ ਗੀਤ ਲਾਸਾਨੀ ਵੀ ।

ਉਮਰਾ ਦੀ ਸ਼ਾਮ ਢਲੀ ਯਾਦਾਂ ਦੀ ਜੋਤ ਬਲੀ,
ਅੱਖਾਂ ‘ਚੋਂ ਉਮੜ ਆਏ ਬਚਪਨ ਵੀ ਜੁਆਨੀ ਵੀ ।

0 comments:

Post a Comment