,

ਗ਼ਜ਼ਲ - ਸੁਖਵਿੰਦਰ ਅੰਮ੍ਰਿਤ



















ਸੁਲਗਦੇ ਸੂਰਜਾਂ ਕੋਲੋਂ ਮੈਂ ਬਚ ਕੇ ਨਿਕਲ ਜਾਵਾਂਗੀ ।
ਨਹੀਂ ਮੈਂ ਬਰਫ਼ ਦੀ ਟੁਕੜੀ ਕਿ ਪਲ ਵਿਚ ਪਿਘਲ ਜਾਵਾਂਗੀ ।

ਮੈਂ ਗੁਜ਼ਰਾਂਗੀ ਤੁਫ਼ਾਨੀ ਪੌਣ ਬਣ ਕੇ ਰਾਤ ਅੱਧੀ ਨੂੰ,
ਤੇ ਸੁੱਤੇ ਵਣ ਦੀ ਨੀਂਦਰ ਵਿਚ ਮੈਂ ਪਾ ਕੇ ਖ਼ਲਲ ਜਾਵਾਂਗੀ ।

ਤੂੰ ਮੇਰਾ ਫ਼ਿਕਰ ਨਾ ਕਰ, ਜਾਹ ਤੂੰ ਮੈਨੂੰ ਛੱਡ ਕੇ ਤੁਰ ਜਾ,
ਮੈਂ ਕੁਝ ਦਿਨ ਡਗਮਗਾਵਾਂਗੀ ਤੇ ਇਕ ਦਿਨ ਸੰਭਲ ਜਾਵਾਂਗੀ ।

ਕਿਸੇ ਵੀ ਮੋੜ ਤੇ ਮੈਨੂੰ ਕਦੇ ਤੂੰ ਪਰਖ ਕੇ ਵੇਖੀਂ,
ਮੈਂ ਕੋਈ ਰੁਤ ਨਹੀਂ ਜੋ ਵਕਤ ਪਾ ਕੇ ਬਦਲ ਜਾਵਾਂਗੀ ।

ਮੈਂ ਡਿੱਗਾਂਗੀ ਨਦੀ ਬਣ ਕੇ ਸਮੁੰਦਰ ਦੇ ਕਲਾਵੇ ਵਿੱਚ,
ਖ਼ੁਦਾ-ਨਾ-ਖ਼ਾਸਤਾ ਜੇ ਪਰਬਤਾਂ ਤੋਂ ਫਿਸਲ ਜਾਵਾਂਗੀ ।

0 comments:

Post a Comment