,

ਮੇਰੇ ਅੱਥਰੂ


















ਮੇਰੇ ਅੱਥਰੂ ਵੀ ਕੁੱਝ ਗਾਉਂਦੇ ਰਹੇ।
ਮੋਏ ਮਿੱਤਰਾਂ ਦੀ ਯਾਦ ਦਿਵਾਉਂਦੇ ਰਹੇ।

ਇਹ ਗਾਉਣ ਗੀਤ ਗਮ ਦੇ
ਰੀਤ ਦੱਸਣ ਪਿਆਰ ਦੀ,
ਖੰਜਰ ਨਾ ਮਾਰੇ ਸੱਟ ਉਹ
ਜੋ ਹੈ ਜੁਦਾਈ ਮਾਰਦੀ,
ਇਹ ਵਾਸਤਾ ਵਫ਼ਾ ਦਾ ਪਾਉਂਦੇ ਰਹੇ।
ਮੇਰੇ ਅੱਥਰੂ ਵੀ ਕੁੱਝ ਗਾਉਂਦੇ ਰਹੇ।

ਪਲਕਾਂ ਦੀਆਂ ਨੋਕਾਂ ਉੱਤੇ
ਨੀਂਦਰਾਂ ਨੂੰ ਸੂਲੀ ਚੜਾਉਂਦੇ,
ਯਾਰ ਲਈ ਝਨਾਂ 'ਚ ਕੱਚੇ 'ਤੇ
ਰਾਤ ਨੂੰ ਤਾਰੀਆਂ ਨੇ ਲਾਉਂਦੇ,
ਪੱਟ ਚੀਰ ਕੇ ਕਬਾਬ ਪਕਾਉਂਦੇ ਰਹੇ।
ਮੇਰੇ ਅੱਥਰੂ ਵੀ ਕੁੱਝ ਗਾਉਂਦੇ ਰਹੇ।

ਕਦੀ ਅੱਖੀਆਂ 'ਚ ਅਟਕ ਕੇ
ਕਹਿਣ ਕਹਾਣੀ ਪਿਆਰ ਦੀ,
ਬੇਵਫ਼ਾਈ ਤਾਂ ਹੁਣ ਬਣ ਗਈ
ਲਗਦੈ ਰੀਤ ਇਸ ਸੰਸਾਰ ਦੀ ,
ਮੈਨੂੰ ਵਫ਼ਾ ਦਾ ਪਾਠ ਪੜਾਉਂਦੇ ਰਹੇ।
ਮੇਰੇ ਅੱਥਰੂ ਵੀ ਕੁੱਝ ਗਾਉਂਦੇ ਰਹੇ।

0 comments:

Post a Comment