
ਜ਼ਿੰਦਗੀ ਇੱਕ ਬੇ-ਮੰਜ਼ਿਲ ਰਾਹ ਹੈ
ਅੱਜ ਤਾਂ ਸਾਹ ਹੈ ਕੱਲ ਸੁਆਹ ਹੈ
ਲੰਘ ਜਾਣ ਭਾਵੇਂ ਲੱਖ ਮੁਸਾਫਿਰ
ਕੰਡਿਆਂ ਨੂੰ ਕਿਸਦੀ ਪਰਵਾਹ ਹੈ
ਮੌਤ 'ਤੇ ਮਿੱਟੀ 'ਕੱਠੀਆਂ ਰਲ ਕੇ
ਔਹ ਵੇਖ ਲੈ ਦੱਬਿਆ ਸ਼ਾਹ ਹੈ
ਕਦਮ-ਕਦਮ 'ਤੇ ਹੈ ਮਜਬੂਰੀ
ਮੋੜ-ਮੋੜ 'ਤੇ ਖੜਾ ਗੁਨਾਹ ਹੈ
ਅੱਖਾਂ ਖੁੱਲਦਿਆਂ ਚਾਨਣ ਰੜਕੇ
ਅੱਖਾਂ ਬੰਦ 'ਤੇ ਰਾਤ ਸਿਆਹ ਹੈ
ਅੱਜ 'ਤੇ ਕੱਲ੍ਹ ਦਾ ਫਾਸਲਾ ਲੰਮਾ
'ਨਿਰਮਲ' ਤੇਰਾ ਕੌਣ ਗਵਾਹ ਹੈ
0 comments:
Post a Comment